Friday, November 22, 2024
 

ਪੰਜਾਬ

 ਬਹਿਬਲ ਕਾਂਡ : ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਵਿਰੁਧ ਚਲਾਨ ਅਦਾਲਤ 'ਚ ਪੇਸ਼

April 24, 2019 08:46 PM
ਫ਼ਰੀਦਕੋਟ, (ਸੱਚੀ ਕਲਮ ਬਿਊਰੋ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਾਂਡ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਵਿਰੁਧ ਚਲਾਨ ਅੱਜ ਇੱਥੇ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ 'ਚ ਪੇਸ਼ ਕਰ ਦਿਤਾ। ਜਦੋਂ ਕਿ ਐੱਸ.ਪੀ. ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਬਾਜਾਖ਼ਾਨਾ ਦੇ ਸਾਬਕਾ ਐੱਸ.ਐੱਚ.ਓ. ਅਮਰਜੀਤ ਸਿੰਘ ਕੁਲਾਰ ਵਿਰੁਧ ਚਲਾਨ ਪੇਸ਼ ਨਹੀਂ ਹੋਇਆ। ਚਲਾਨ ਪੇਸ਼ ਕਰਨ ਸਮੇਂ ਚਰਨਜੀਤ ਸ਼ਰਮਾ ਅਦਾਲਤ ਵਿਚ ਹਾਜਰ ਨਹੀਂ ਸਨ ਅਤੇ ਅਦਾਲਤ ਨੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ 26 ਅਪ੍ਰੈਲ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦਾ ਹੁਕਮ ਕੀਤਾ। ਐਸ.ਪੀ. ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਬਾਜਾਖ਼ਾਨਾ ਦੇ ਸਾਬਕਾ ਐਸ.ਐਚ.ਓ. ਅਮਰਜੀਤ ਸਿੰਘ ਕੁਲਾਰ ਦੀ ਗ੍ਰਿਫ਼ਤਾਰੀ ਉਪਰ 23 ਮਈ ਤਕ ਰੋਕ ਲੱਗੀ ਹੋਈ ਹੈ। ਇਸ ਲਈ ਇਨ੍ਹਾਂ ਤਿੰਨ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਤੇ ਇਨ੍ਹਾਂ ਤੋਂ ਪੁੱਛ ਪੜਤਾਲ ਦੀ ਝਾਕ 'ਚ ਪੁਲਿਸ ਨੇ ਅਜੇ ਇਨ੍ਹਾਂ ਵਿਰੁਧ ਅਦਾਲਤ 'ਚ ਚਲਾਨ ਪੇਸ਼ ਨਹੀਂ ਕੀਤਾ ਗਿਆ। ਜਾਂਚ ਟੀਮ ਦੇ ਮੈਂਬਰ ਅਤੇ ਕਪੂਰਥਲਾ ਦੇ ਐਸ.ਐਸ.ਪੀ. ਸਤਿੰਦਰ ਪਾਲ ਸਿੰਘ ਚਲਾਨ ਪੇਸ਼ ਕਰਨ ਲਈ ਖ਼ੁਦ ਅਦਾਲਤ ਵਿਚ ਹਾਜ਼ਰ ਰਹੇ। ਚਰਨਜੀਤ ਸਿੰਘ ਸ਼ਰਮਾ ਇਸ ਸਮੇਂ ਪਟਿਆਲਾ ਜੇਲ• 'ਚ ਨਜ਼ਰਬੰਦ ਹਨ ਅਤੇ ਉਨ੍ਹਾਂ ਨੂੰ 26 ਅਪ੍ਰੈਲ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।  
 

Have something to say? Post your comment

 
 
 
 
 
Subscribe